ਇਸ ਹੋਟਲ 'ਚ ਮਾਡਲ ਨਾਲ ਹੋ ਗਿਆ ਕਾਂਡ, ਕਾਂਡ ਕਰਕੇ ਦੇਖੋ ਕਿੰਨੀ ਬੇਰਹਿਮੀ ਨਾਲ ਘੜੀਸੀ ਕੁੜੀ! |OneIndia Punjabi

2024-01-04 2

ਹਰਿਆਣਾ ਦੇ ਗੁਰੂਗ੍ਰਾਮ ਦੇ ਇੱਕ ਹੋਟਲ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਇੱਕ ਹੋਟਲ ਵਿੱਚ 27 ਸਾਲਾ ਲੜਕੀ ਦਾ ਭੇਦਭਰੇ ਹਾਲਾਤਾਂ ਵਿੱਚ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਦਿਵਿਆ ਪਾਹੂਜਾ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਮਾਡਲ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਬੀ.ਐੱਮ.ਡਬਲਿਊ ‘ਚ ਰੱਖ ਕੇ ਫਰਾਰ ਹੋ ਗਏ। ਇਹ ਵੀ ਇਲਜ਼ਾਮ ਹੈ ਕਿ ਹੋਟਲ ਮਾਲਕ ਅਭਿਜੀਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਿਵਿਆ ਦਾ ਕਤਲ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਦੋ ਮੁਲਜ਼ਮ ਔਰਤ ਦੀ ਲਾਸ਼ ਲੈ ਕੇ ਫਰਾਰ ਹੋ ਗਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
.
An incident happened with a model in this hotel, see how brutally the girl was treated by the incident!
.
.
.
#divyapahuja #haryananews #latestnews
~PR.182~

Videos similaires